ਸਾਡੇ ਪਿੰਡ ਦੀ ਲੋਹੜੀ (Lohri of our village)

       ਲੋਹੜੀ ਦਾ ਤਿਓਹਾਰ ਸੱਭਿਆਚਾਰਕ ਦੇ ਤੌਰ ਤੇ ਪੋਹ ਮਹੀਨੇ ਦੀ ਆਖਰੀ ਰਾਤ 30 ਪੋਹ (13 ਜਨਵਰੀ ) ਨੂੰ ਮਨਾਇਆ ਜਾਂਦਾ ਹੈ।    ਇਸ ਦਿਨ ਸਾਰੇ ਪਿੰਡ ਦੇ ਲੋਕਾਂ ਨੂੰ ਇੱਕ ਸਾਂਝੀ ਜਗ੍ਹਾ ਜਿਵੇਂ ਕਿ ਸੱਥ ਵਿਚ  ਇਕੱਠੇ ਹੋਣ ਦਾ ਸਬੱਬ ਬਣਦਾ ਹੈ। ਲੋਹੜੀ ਵਾਲੇ ਦਿਨ ਬੱਚੇ ਘਰ - ਘਰ ਜਾਕੇ ਪਾਥੀਆਂ ਇਕੱਠੀਆਂ ਕਰਦੇ ਹਨ। ਬੱਚੇ ਪਾਥੀਆਂ ਇਕੱਠੀਆਂ ਕਰਕੇ ਸਮੇਂ ਇਹ ਪਰਚਿਲਤ ਗੀਤ ਗਾਉਂਦੇ ਹਨ:-   

   *    ਚਾਰ ਕ ਦਾਣੇ ਖਿੱਲਾਂ ਦੇ

                  ਪਾਥੀ ਲੈ ਕੇ ਹਿਲਾਂਗੇ। 

  * ਦੇਹ ਮਾਈ ਪਾਥੀ

            ਤੇਰਾ ਪੁੱਤ ਚੜੇ ਹਾਥੀ

                     ਹਾਥੀ ਨੇ ਮਾਰੀ ਟੱਕਰ 

                             ਤੇਰਾ ਪੁੱਤ ਵੰਡੇ ਸ਼ੱਕਰ।  

    * ਦੇਹ ਮਾਈ ਲੋਹੜੀ 

                 ਤੇਰਾ ਪੁੱਤ ਚੜੇ ਘੋੜ੍ਹੀ।  ਆਦਿ

 ਇਕੱਠੀਆਂ ਹੋਈਆਂ ਪਾਥੀਆਂ ਦੀਆਂ ਰਾਤ ਦੇ ਸਮੇਂ ਸੱਥ ਵਿੱਚ ਦੋ ਧੂਣੀਆਂ  ਬਾਲੀਆਂ ਜਾਂਦੀਆਂ ਹਨ । ਇੱਕ ਮਰਦਾਂ ਦੀ ਤੇ ਇਕ ਔਰਤਾਂ ਲਈ । 

    ਬਲਦੀ ਧੂਣੀ ਵਿੱਚ ਤਿਲ ਸੁੱਟਦੇ ਹਨ ਤੇ ਇਹ ਕਹਿੰਦੇ ਹਨ ਕਿ :- 

            ਈਸ਼ਰ ਆ

                 ਦਲਿੱਦਰ ਜਾ,

                     ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ । 

 ( ਇਸਦਾ ਮਤਲਬ ਹੈ ਕਿ  ਸਰੀਰ ਵਿੱਚ ਚੁਸਤੀ ਆਵੇ ਤੇ ਆਲਸ ਜਾਂ ਸੁਸਤੀ ਚਲੀ ਜਾਵੇ )

ਸਾਰੇ ਇੱਕਠੇ ਹੋਏ ਮਰਦ, ਔਰਤਾਂ ਤੇ ਬੱਚੇ ਖੁਸ਼ੀ ਖੁਸ਼ੀ ਲੋਹੜੀ ਦੀ ਨਿੱਘ ਮਾਣ ਦੇ ਹਨ। ਲੋਹੜੀ ਤੇ ਸਾਰੇ ਇੱਕਠੇ ਹੋਏ ਲੋਕ ਆਪਸ ਵਿੱਚ ਮੂੰਗਫ਼ਲੀ, ਰਿਓੜੀਆਂ, ਗੱਚਕ ਤੇ ਗੁੜ ਵੰਡਦੇ ਹਨ। ਜਿਨ੍ਹਾਂ ਦੇ ਘਰ ਵਿਆਹ ਹੋਇਆ ਹੋਵੇ ਤੇ ਜਿਸਦੇ ਘਰ ਮੁੰਡਾ ਜਨਮਿਆ ਹੋਵੇ ਉਹਨਾਂ ਵੱਲੋਂ ਲੋਹੜੀ ਵਿਸ਼ੇਸ਼ ਤੌਰ ਤੇ ਮਨਾਈ ਜਾਂਦੀ ਹੈ।  ਵੱਡੇ - ਛੋਟੇ  ਸਾਰੇ ਲੋਹੜੀ ਦੀ ਖੁਸ਼ੀ ਮਨਾਉਂਦੇ ਹਨ ਤੇ ਦੁੱਲੇ ਭੱਟੀ ਦੀਆਂ ਬਾਰਾਂ ਗਾਉਂਦੇ ਹਨ । ਦੁੱਲਾ ਭੱਟੀ ਇੱਕ ਦਿਆਲੂ ਡਾਕੂ ਹੋਇਆ ਸੀ ਜੋ ਗਰੀਬਾਂ ਦੀ ਮਦਦ ਕਰਦਾ ਹੁੰਦਾ ਸੀ। ਇਸ ਦਿਨ ਦੁੱਲਾ ਭੱਟੀ ਦੇ ਗੀਤ ਗਾਏ ਜਾਂਦੇ ਹਨ:- 

 ਸੁੰਦਰ ਮੁੰਦਰੀਏ, ਹੋ।

    ਤੇਰਾ ਕੌਣ ਵਿਚਾਰਾ, ਹੋ।

        ਦੁੱਲਾ ਭੱਟੀ ਵਾਲਾ, ਹੋ।

         ਦੁੱਲੇ ਦੀ ਧੀ ਵਿਆਹੀ, ਹੋ।

                  ਸ਼ੇਰ ਸ਼ੱਕਰ ਪਾਈ, ਹੋ।

                    ਕੁੜੀ ਦੇ ਬੋਝੇ ਪਾਈ, ਹੋ।

                    ਕੁੜੀ ਦਾ ਲਾਲ ਪਟਾਕਾ, ਹੋ।

                          ਕੁੜੀ ਦਾ ਸਾਲੂ ਪਾਟਾ, ਹੋ।

                                   ਸਾਲੂ ਕੌਣ ਸਮੇਟੇ, ਹੋ।

                                        ਚਾਚਾ ਗਾਲੀ ਦੇਸੇ,ਹੋ।

                                               ਚਾਚੇ ਚੂਰੀ ਕੁੱਟੀ, ਹੋ।

                                                    ਜ਼ਿੰਮੀਂਦਾਰਾਂ ਲੁੱਟੀ,ਹੋ।

   ਲੋਹੜੀ ਦਾ ਤਿਓਹਾਰ ਆਪਸੀ ਸਾਂਝ ਤੇ ਭਾਈਚਾਰੇ ਦਾ ਪ੍ਰਤੀਕ ਹੈ। ਮਿਲ ਜੁਲ ਕੇ ਰਹਿਣ ਦਾ ਸਨੇਹਾ ਦਿੰਦਾ ਹੈ।


                                     Lohri     

             The festival of Lohri is culturally celebrated on the last night of the month of Poh, 30 Poh (January 13).  On this day all the people of the village gather in a common place like Sath.  On Lohri days, children go from house to house and collect pathis.There are two separate bonfire burners in the village. One for women and one for men.



     All the men, women and children come together and light a fire. Everyone eating  peanuts, gachak and jaggery together. The festival of Lohri is celebrated in a special way by those people. Whose house is married and in whose house a son is born. Young and old, everyone celebrates Lohri.
        The festival of Lohri symbolizes mutual understanding and brotherhood. Gives the message of living together.









Post a Comment (0)
Previous Post Next Post