6 ਪੋਹ ਤੋ 14 ਪੋਹ ਤੱਕ ਦਾ ਸਿੱਖ ਇਤਿਹਾਸ (Sikh History from 6 Poh to 14 Poh)

 ਇਤਿਹਾਸਕਾਰਾਂ ਮੁਤਾਬਿਕ 1704 ਈਸਵੀ (ਦਸੰਬਰ ਮਹੀਨੇ) ਦਾ ਸਿੱਖ ਇਤਿਹਾਸ

     ਔਰੰਗ਼ੇਬ ਦੀ ਫ਼ੌਜ ਨੂੰ ਪਹਾੜੀ ਰਾਜਿਆਂ ਨੇ ਅਨੰਦਪੁਰ ਦੇ ਕਿਲ੍ਹੇ ਤੇ ਹਮਲਾ ਕਰਨ ਲਈ ਕਿਹਾ। ਪਹਾੜੀ ਰਾਜਿਆਂ ਦੇ ਕਹਿਣ ਤੇ ਔਰੰਜ਼ੇਬ ਦੀਆਂ ਫ਼ੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਗਿਆ, ਇਸ ਲਈ ਸਿੰਘਾਂ ਦੇ ਕਹਿਣ ਤੇ ਗੁਰੂ ਜੀ ਨੇ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ।

6 ਪੋਹ  ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿੱਤਾ ਗਿਆ। 

7 ਪੋਹ  ਨੂੰ ਸਰਸਾ ਨਦੀ ਵਿਚ ਪਾਣੀ ਦਾ ਵਹਾਅ ਬਹੁਤ ਤੇਜ਼ ਸੀ। ਅੰਮ੍ਰਿਤ ਵੇਲੇ ਸਰਸਾ ਨਦੀ ਪਾਰ ਕਰਦੇ ਸਮੇਂ ਪਰਿਵਾਰ ਵਿਛੜ ਗਿਆ। ਗੁਰੂ ਜੀ ਅਤੇ ਵੱਡੇ ਸਾਹਿਬਜਾਦੇ ਚਮਕੌਰ ਸਾਹਿਬ ਚਲੇ ਗਏ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਘਰ ਪਿੰਡ ਖੇੜੀ ਲੈ ਗਿਆ।(ਜੋ ਕਿ ਗੁਰੂ ਜੀ ਦੇ ਘਰ ਲਾਂਗਰੀ ਦਾ ਕੰਮ ਕਰਦਾ ਹੁੰਦਾ ਸੀ)

8 ਪੋਹ    ਇਸ ਦਿਨ ਗੁਰੂ ਜੀ ਦੇ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ (ਉਮਰ 17ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (ਉਮਰ 14 ਸਾਲ)  ਚਮਕੌਰ ਦੀ ਗੜ੍ਹੀ ਵਿੱਚ ਮੁਗ਼ਲਾਂ ਨਾਲ ਜੰਗ ਲੜਦੇ ਹੋਏ ਸ਼ਹੀਦ ਹੋ ਗਏ ਸਨ।

         ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੁਆਰਾ ਗ੍ਰਿਫ਼ਤਾਰ ਕਰਵਾਇਆ ਗਿਆ।(ਜੋ ਕਿ ਗੰਗੂ ਨੇ ਸੋਨੇ ਦੀਆਂ ਮੋਹਰਾਂ ਲੈਣ ਦੇ ਲਾਲਚ ਵਿੱਚ ਆ ਕੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗਿਰਫਤਾਰੀ ਕਾਰਵਾਈ ਸੀ)

9 ਪੋਹ  ਨੂੰ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਸਰਹੰਦ ਲਿਆਂਦਾ ਗਿਆ।

         ਇਸੇ ਦਿਨ ਹੀ ਚਮਕੌਰ ਦੀ ਗੜ੍ਹੀ ਵਿੱਚ ਬਾਕੀ ਸਿੰਘਾਂ ਦੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹੁੰਦੇ ਹੋਏ ਸ਼ਹੀਦ ਹੋ ਗਏ ਸਨ।

10 ਪੋਹ   ਵਾਲੇ ਦਿਨ ਬੀਬੀ ਹਰਸ਼ਰਨ ਕੌਰ ਜੀ ਦੁਆਰਾ ਵੱਡੇ ਸਾਹਿਬਜਾਦੇ ਅਤੇ ਸ਼ਹੀਦ ਹੋਏ ਬਾਕੀ ਸਿੰਘਾਂ ਦੀ ਸੰਸਕਾਰ ਕੀਤਾ ਗਿਆ। ਬਾਅਦ ਵਿਚ ਮੁਗ਼ਲ ਹਕੂਮਤ ਦੇ ਸਿਪਾਹੀਆਂ ਨੇ ਬੀਬੀ ਹਰਸ਼ਰਨ ਕੌਰ ਜੀ ਨੂੰ ਸ਼ਹੀਦ ਕਰ ਕੇ ਵੱਡੇ ਸਾਹਿਬਜਾਦਿਆਂ ਜੀ ਦੀ ਚਿਤਾ ਵਿਚ ਸੁੱਟ ਦਿੱਤਾ ਗਿਆ।

11-12 ਪੋਹ  ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਜੀ ਨੂੰ ਠੰਡੇ ਬੁਰਜ਼ ਵਿੱਚ ਰੱਖਿਆ ਗਿਆ। ਛੋਟੇ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਿਹਰੀ ਵਿੱਚ ਪੇਸ਼ ਕੀਤਾ ਜਾਂਦਾ ਸੀ। ਗੁਰੂ ਜੀ ਦੇ ਲਾਲਾਂ ਨੇ ਸੂਬੇ ਅੱਗੇ ਸਿਰ ਨਹੀਂ ਝੁਕਾਇਆ।

13 ਪੋਹ  ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ (ਉਮਰ 8ਸਾਲ ) ਅਤੇ ਬਾਬਾ ਫਤਹਿ ਸਿੰਘ ਜੀ (ਉਮਰ 6 ਸਾਲ) ਨੂੰ ਦੀਵਾਰ ਵਿੱਚ ਚਿਣਵਾਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਠੰਡੇ ਬੁਰਜ਼ ਵਿੱਚ ਆਪਣੇ ਸਵਾਸ ਤਿਆਗ ਗਏ ।

14 ਪੋਹ  ਵਾਲੇ ਦਿਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਜੀ ਦਾ ਸੰਸਕਾਰ ਕੀਤਾ ਗਿਆ। ਸੰਸਕਾਰ ਕਰਨ ਲਈ ਦੀਵਾਨ ਟੋਡਰ ਮੱਲ ਜੀ ਨੇ ਲਗਭਗ 78000 ਸੋਨੇ ਦੀਆਂ ਮੋਹਰਾਂ ਜ਼ਮੀਨ ਤੇ ਖੜਿਆ ਕਰਕੇ ਜਮੀਨ ਖਰੀਦੀ ਗਈ ਸੀ। ਜੋ ਕਿ ਇਸ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਮੰਨੀ ਜਾਂਦੀ ਹੈ।

 
According to historians Sikh history 1740 AD (December)

Aurangzeb's army was asked by the hill chiefs to attack the fort of Anandpur. At the request of the hill chiefs, Aurangzeb's

forces besieged the fort at Anandpur Sahib, so at Singha's request, the Guru decided to leave the fort.

 On 6 Poh, the fort of Anandpur Sahib was evacuated by Shri Guru Gobind Singh Ji along with his entire family.

 At 7 Poh, the flow of water in Sarsa river was very fast. The family broke up while crossing the Sarsa river at dawn. The

Guru and the eldest son went to Chamkaur Sahib. Gangu took Mata Gujar Ji and the younger Sahibzada to his home

village Kheri

On 8 Poh, Guru's eldest sons Baba Ajit Singh (17 years old) and Baba Jujhar Singh (14 years old) were killed fighting the

Mughals in the fort of Chamkaur.

 Mata Gujri Ji and the younger Sahibzada were arrested by Gangu

 (Which was done by Gangu in the lure of gold seals was the arrest of Mata Ji and Sahibzada)

 On 9 Poh, Mata Gujri Ji and the younger Sahibzada were brought to Sirhind.

 On the same day, in the fort of Chamkaur, the rest of the Singhs were martyred on the battlefield while shouting at the

enemy.

 On 10 Poh Bibi Harsharan Kaur Ji cremated the elder Sahibzada and the rest of the martyred Singhs. Bibi Harsharan Kaur

was later martyred by the soldiers of the Mughal government and thrown into the tomb of the elder Sahibzada.

 11-12 Poh Mata Gujri Ji and Chhote Sahibzada Ji were kept in the cool tower. The younger princes were presented in the

state court. Guru Ji's Lals did not bow before the state.

 On the 13th day of Poh, the younger sons Baba Zorawar Singh Ji (age 8 years) and Baba Fateh Singh Ji (age 6 years) were

hanged on the wall and martyred. Mata Gujri Ji gave up her breath in the cold tower.

 On the day of 14 Poh, Mata Gujri Ji and Chhote Sahibzada Ji were cremated. Todar Mall ji had purchased the land for the

cremation by placing about 78,000 gold seals on the ground.


Post a Comment (0)
Previous Post Next Post